Exolyt ਬਾਰੇ

ਬਿਹਤਰ TikTok ਐਨਾਲਿਟਿਕਸ ਅਤੇ ਸੋਸ਼ਲ ਇੰਟੈਲੀਜੈਂਸ ਲਈ ਤਿਆਰ ਕੀਤਾ ਗਿਆ

ਹੇਲਸਿੰਕੀ ਵਿੱਚ ਸਥਾਪਿਤ, Exolyt ਇੱਕ B2B SaaS ਪਲੇਟਫਾਰਮ ਹੈ, ਜਿਸਦੀ ਵਰਤੋਂ ਦੁਨੀਆ ਭਰ ਦੇ ਬ੍ਰਾਂਡ, ਏਜੰਸੀਆਂ ਅਤੇ ਰਿਸਰਚਰ TikTok ਪਰਫਾਰਮੈਂਸ ਅਤੇ ਟ੍ਰੈਂਡਸ ਨੂੰ ਸਮਝਣ ਲਈ ਕਰਦੇ ਹਨ।

ਸਾਡਾ “ਕੀ”

Exolyt ਇੱਕ TikTok ਐਨਾਲਿਟਿਕਸ ਅਤੇ ਸੋਸ਼ਲ ਇੰਟੈਲੀਜੈਂਸ ਪਲੇਟਫਾਰਮ ਹੈ, ਜੋ ਕਾਰਵਾਈਯੋਗ ਇਨਸਾਈਟਸ ਰਾਹੀਂ ਬਿਜ਼ਨਸਾਂ ਨੂੰ ਪਰਫਾਰਮੈਂਸ, ਦਰਸ਼ਕਾਂ ਅਤੇ ਟ੍ਰੈਂਡਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ

ਸਾਡਾ ਮਕਸਦ

ਅਸੀਂ ਕਾਰੋਬਾਰਾਂ ਨੂੰ ਤੇਜ਼ੀ ਨਾਲ ਬਦਲਦੇ ਸੋਸ਼ਲ ਮੀਡੀਆ ਇਕੋਸਿਸਟਮ ਨੂੰ ਸਮਝਣ ਵਿੱਚ ਮਦਦ ਕਰਦੇ ਹਾਂ, ਜਿਸਨੂੰ ਟਰੈਕ ਕਰਨਾ, ਵਿਸ਼ਲੇਸ਼ਣ ਕਰਨਾ ਅਤੇ ਉਸ ’ਤੇ ਕਾਰਵਾਈ ਕਰਨਾ ਮੁਸ਼ਕਲ ਹੁੰਦਾ ਹੈ।

ਸਾਡਾ ਤਰੀਕਾ

ਅਸੀਂ ਵੱਡੇ ਪੱਧਰ ਦੇ ਬਿਖਰੇ ਸੋਸ਼ਲ ਡਾਟਾ ਨੂੰ ਸਧਾਰਣ, ਕਾਰਵਾਈਯੋਗ ਜਾਣਕਾਰੀ ਵਿੱਚ ਬਦਲ ਕੇ ਹਰ ਟੀਮ ਲਈ ਪਹੁੰਚਯੋਗ ਬਣਾਉਂਦੇ ਹਾਂ, ਤਾਂ ਜੋ ਉਹ ਮੌਕੇ ਸਾਹਮਣੇ ਆ ਸਕਣ ਜਿਨ੍ਹਾਂ ਨੂੰ ਕੰਪਨੀਆਂ ਅਕਸਰ ਨਜ਼ਰਅੰਦਾਜ਼ ਕਰ ਰਹੀਆਂ ਹਨ

ਅਸੀਂ Exolyt ਕਿਉਂ ਬਣਾਇਆ

TikTok ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਪਲੇਟਫਾਰਮਾਂ ਵਿੱਚੋਂ ਇੱਕ ਇੰਨੀ ਤੇਜ਼ੀ ਨਾਲ ਬਣ ਗਿਆ ਕਿ ਇਸਨੂੰ ਸਮਝਣ ਲਈ ਬਣੇ ਟੂਲ ਉਸਦੀ ਰਫ਼ਤਾਰ ਨਾਲ ਕਦਮ ਨਹੀਂ ਮਿਲਾ ਸਕੇ। 2020 ਤੱਕ, ਸ਼ੌਰਟ-ਫਾਰਮ ਵੀਡੀਓ ਪਹਿਲਾਂ ਹੀ ਸੱਭਿਆਚਾਰ ਦੇ ਵਿਕਸਿਤ ਹੋਣ ਅਤੇ ਫੈਲਣ ਦੇ ਢੰਗ ਨੂੰ ਨਵਾਂ ਰੂਪ ਦੇ ਰਹੀ ਸੀ—ਅਤੇ ਅਸੀਂ ਜਾਣਨਾ ਚਾਹੁੰਦੇ ਸੀ ਕਿ ਇਹ ਕਿਉਂ ਹੋ ਰਿਹਾ ਸੀ।

ਉਸੇ ਸਾਲ ਹੇਲਸਿੰਕੀ ਵਿੱਚ Exolyt ਦੀ ਸ਼ੁਰੂਆਤ ਹੋਈ। ਅਸੀਂ ਚਾਰ ਜਣੇ ਇੱਕ ਇਨੋਵੇਸ਼ਨ ਕਨਸਲਟੈਂਸੀ ਵਿੱਚ ਕੰਮ ਕਰ ਰਹੇ ਸਾਂ। ਸਾਨੂੰ TikTok ਬਾਰੇ ਜਾਣਨ ਦੀ ਉਤਸੁਕਤਾ ਸੀ, ਪਰ ਇਸ ਗੱਲ ਤੋਂ ਨਿਰਾਸ਼ਾ ਵੀ ਕਿ ਕੋਈ ਵੀ ਪਲੇਟਫਾਰਮ ਇਹ ਨਹੀਂ ਦੱਸ ਸਕਦਾ ਸੀ ਕਿ ਉੱਥੇ ਐਂਗੇਜਮੈਂਟ ਨੂੰ ਅਸਲ ਵਿੱਚ ਕਿਹੜੇ ਕਾਰਕ ਵਧਾ ਰਹੇ ਸਨ। ਇਸ ਲਈ ਅਸੀਂ ਆਪਣੇ ਲਈ ਹੀ ਇੱਕ ਪਲੇਟਫਾਰਮ ਤਿਆਰ ਕੀਤਾ। ਫਿਰ ਅਸੀਂ ਇਸਨੂੰ ਹੋਰ ਲੋਕਾਂ ਨੂੰ ਦਿਖਾਇਆ, ਇਹ ਜਾਣਨ ਲਈ ਕਿ ਕੀ ਉਹ ਵੀ ਇਸਨੂੰ ਵਰਤਣਾ ਚਾਹੁੰਦੇ ਸਨ।

ਉਨ੍ਹਾਂ ਨੇ ਅਜਿਹਾ ਕੀਤਾ। ਬ੍ਰਾਂਡ, ਇਹ ਜਾਣਨ ਲਈ ਕਿ ਉਨ੍ਹਾਂ ਦੇ ਗਾਹਕਾਂ ਲਈ ਅਸਲ ਵਿੱਚ ਕੀ ਮਾਇਨੇ ਰੱਖਦਾ ਹੈ ਅਤੇ ਉਨ੍ਹਾਂ ਦੇ ਉਤਪਾਦ TikTok ’ਤੇ ਕਿਵੇਂ ਰਫ਼ਤਾਰ ਫੜਦੇ ਹਨ। ਏਜੰਸੀਆਂ, ਅਟਕਲਾਂ ਦੀ ਬਜਾਏ ਆਪਣੇ ਕਲਾਇੰਟਾਂ ਨੂੰ ਅਸਲ ਇਨਸਾਈਟਸ ਦੇਣ ਲਈ। ਖੋਜਕਰਤਾ ਅਤੇ ਗੈਰ-ਸਰਕਾਰੀ ਸੰਸਥਾਵਾਂ, ਇਹ ਅਧਿਐਨ ਕਰਨ ਲਈ ਕਿ ਨੈਰੇਟਿਵ ਕਿਵੇਂ ਫੈਲਦੇ ਹਨ—ਡਿਸਇਨਫ਼ਾਰਮੇਸ਼ਨ ਮੁਹਿੰਮਾਂ ਸਮੇਤ, ਜਿਨ੍ਹਾਂ ਦਾ ਪਤਾ ਲਗਾਉਣਾ ਜ਼ਿਆਦਾਤਰ ਪਲੇਟਫਾਰਮ ਮੁਸ਼ਕਲ ਬਣਾ ਦਿੰਦੇ ਹਨ। ਅਕਾਦਮਿਕ ਵਿਦਵਾਨ, ਰੂਪ ਲੈ ਰਹੇ ਸੱਭਿਆਚਾਰ ਦਾ ਡਿਜ਼ਿਟਲ ਐਥਨੋਗ੍ਰਾਫ਼ੀ ਰਾਹੀਂ ਅਧਿਐਨ ਕਰਨ ਲਈ। ਅਤੇ ਨਿਵੇਸ਼ ਫੰਡ, ਸ਼ਾਰਟ-ਫਾਰਮ ਵੀਡੀਓ ਨੂੰ ਇਸ ਗੱਲ ਦੇ ਅਗਾਊਂ ਸੰਕੇਤਕ ਵਜੋਂ ਦੇਖਦੇ ਹੋਏ ਕਿ ਖਪਤਕਾਰ ਵਿਹਾਰ ਅੱਗੇ ਕਿਹੜਾ ਰੁਖ ਲੈ ਰਿਹਾ ਹੈ।

ਜਿੰਨਾ ਅਸੀਂ ਸਿੱਖਦੇ ਗਏ, ਉੱਨਾ ਹੀ ਇਸਨੂੰ ਸਾਂਝਾ ਕਰਨ ਦੀ ਸਾਡੀ ਇੱਛਾ ਵਧਦੀ ਗਈ — ਅਤੇ ਮਿਸ਼ਨ ਹੋਰ ਵੀ ਸਪਸ਼ਟ ਹੁੰਦਾ ਗਿਆ: ਸ਼ਾਰਟ-ਫਾਰਮ ਵੀਡੀਓ ਦੇ ਬੇਤਰਤੀਬ ਅਤੇ ਤੇਜ਼ੀ ਨਾਲ ਬਦਲਦੇ ਡਾਟੇ ਨੂੰ ਸਭ ਲਈ ਪਹੁੰਚਯੋਗ ਬਣਾਉਣਾ ਅਤੇ ਇਸ ਦੇ ਆਧਾਰ ’ਤੇ ਰੂਪ ਲੈ ਰਹੇ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਰ ਵਿਅਕਤੀ ਲਈ ਇਸ ਡਾਟੇ ਨੂੰ ਆਸਾਨੀ ਨਾਲ ਸਮਝਣਯੋਗ ਬਣਾਉਣਾ।

Exolyt team picture

ਸਾਨੂੰ ਕੀ ਵੱਖਰਾ ਬਣਾਉਂਦਾ ਹੈ

ਸੋਸ਼ਲ ਵੀਡੀਓ ਸਭ ਤੋਂ ਪਹਿਲਾਂ

ਹੋਰ ਪਲੇਟਫਾਰਮ ਹਰ ਚੀਜ਼ ਕਵਰ ਕਰਦੇ ਹਨ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਅੱਧੇ-ਅਧੂਰੇ ਹੀ ਸਹੀ ਹੁੰਦੇ ਹਨ। ਅਸੀਂ ਡੂੰਘਾਈ ਨੂੰ ਤਰਜੀਹ ਦਿੱਤੀ।

ਛੇ ਸਾਲਾਂ ਦਾ ਸੋਸ਼ਲ ਡਾਟਾ। ਇਸੇ ਬੁਨਿਆਦ ’ਤੇ ਬਣਿਆ AI।

ਅਸੀਂ ਮੰਗਲਵਾਰ ਨੂੰ ਰਿਲੀਜ਼ ਹੋਣ ਵਾਲੇ ਹਰ ਮਾਡਲ ਦੇ ਪਿੱਛੇ ਨਹੀਂ ਦੌੜਦੇ। ਅਸੀਂ ਸਿਰਫ਼ ਉਸ AI ਦੀ ਵਰਤੋਂ ਕਰਦੇ ਹਾਂ ਜੋ ਆਪਣੀ ਵੈਲਯੂ ਸਾਬਤ ਕਰੇ—ਇਹ ਸਮਝਾਉਣ ਲਈ ਕਿ ਕੁਝ ਕਿਉਂ ਹੋ ਰਿਹਾ ਹੈ, ਇਸ ਨੂੰ ਕੌਣ ਅੱਗੇ ਵਧਾ ਰਿਹਾ ਹੈ ਅਤੇ ਅੱਗੇ ਕੀ ਹੋਣ ਦੀ ਸੰਭਾਵਨਾ ਹੈ।

ਸ਼ੋਰ ਨਾਲੋਂ ਸਿਗਨਲ ਨੂੰ ਤਰਜੀਹ।

ਲਾਈਕਸ ਅਤੇ ਫਾਲੋਜ਼ ਤੋਂ ਬਹੁਤ ਕੁਝ ਪਤਾ ਨਹੀਂ ਲੱਗਦਾ। ਅਸੀਂ ਮਾਪਦੇ ਹਾਂ ਕਿ ਵਿਚਾਰ ਅਸਲ ਵਿੱਚ ਕਿਵੇਂ ਫੈਲਦੇ ਹਨ ਅਤੇ ਆਪਣੀ ਵਿਸ਼ਲੇਸ਼ਣ ਪ੍ਰਕਿਰਿਆ ਵੀ ਪਾਰਦਰਸ਼ੀ ਢੰਗ ਨਾਲ ਪੇਸ਼ ਕਰਦੇ ਹਾਂ।

ਕੰਮ ਕਰਨ ਵਾਲੇ ਲੋਕਾਂ ਲਈ ਬਣਾਇਆ ਗਿਆ।

ਬ੍ਰਾਂਡ ਟੀਮਾਂ, ਏਜੰਸੀਆਂ, ਰਿਸਰਚਰ ਅਤੇ ਐਨਾਲਿਸਟ। ਹਰ ਰੋਜ਼ ਡਾਟੇ ਨਾਲ ਕੰਮ ਕਰਨ ਵਾਲਿਆਂ ਲਈ ਬਣਾਇਆ ਗਿਆ।

1M+
ਯੂਜ਼ਰ
30
ਦੇਸ਼
10
ਟੀਮ ਮੈਂਬਰ
7
ਕੌਮੀਅਤਾਂ

ਪਾਰਦਰਸ਼ਤਾ ਅਤੇ ਭਰੋਸੇ 'ਤੇ ਆਧਾਰਿਤ

ਦੋ ਗੱਲਾਂ ਇਹ ਤੈਅ ਕਰਦੀਆਂ ਹਨ ਕਿ Exolyt ਡਾਟੇ ਨੂੰ ਕਿਵੇਂ ਸੰਭਾਲਦਾ ਹੈ। ਪਹਿਲੀ, ਅਸੀਂ ਜਿਨ੍ਹਾਂ ਲੋਕਾਂ ਦੀ ਸਮੱਗਰੀ ਦਾ ਵਿਸ਼ਲੇਸ਼ਣ ਕਰਦੇ ਹਾਂ, ਉਨ੍ਹਾਂ ਨੂੰ ਇਨਸਾਨ ਵਜੋਂ ਹੀ ਦੇਖਦੇ ਹਾਂ—ਸਿਰਫ਼ ਜਨਤਕ ਪੋਸਟਾਂ ਅਤੇ ਜਨਤਕ ਐਂਗੇਜਮੈਂਟ, ਅਜਿਹਾ ਕੁਝ ਵੀ ਨਹੀਂ ਜਿਸਨੂੰ ਜਨਤਕ ਕਰਨ ਦਾ ਇਰਾਦਾ ਨਾ ਹੋਵੇ। ਦੂਜੀ, ਅਸੀਂ ਆਪਣੇ ਗਾਹਕਾਂ ਦੇ ਡਾਟੇ ਨੂੰ ਉਸੇ ਸਾਵਧਾਨੀ ਨਾਲ ਸੰਭਾਲਦੇ ਹਾਂ, ਜਿਸਦੀ ਉਮੀਦ ਅਸੀਂ ਆਪਣੇ ਡਾਟੇ ਲਈ ਕਰਾਂਗੇ। ਫਿਨਲੈਂਡ ਵਿੱਚ ਸਾਨੂੰ ਡਾਟੇ ਬਾਰੇ ਇਸੇ ਤਰ੍ਹਾਂ ਸੋਚਣਾ ਸਿਖਾਇਆ ਗਿਆ ਸੀ ਅਤੇ ਅੱਜ ਵੀ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਹਾਂ।

ਸੁਰੱਖਿਆ ਅਤੇ ਕੰਪਲਾਇੰਸ

Exolyt ਕੋਲ ਮੌਜੂਦ ਸਾਰਾ ਡਾਟਾ ਐਨਕ੍ਰਿਪਟ ਕੀਤਾ ਜਾਂਦਾ ਹੈ, ਉਸ ਤੱਕ ਪਹੁੰਚ ਨਿਯੰਤਰਿਤ ਹੁੰਦੀ ਹੈ ਅਤੇ ਇੱਕ ਸੁਤੰਤਰ ਧਿਰ ਵੱਲੋਂ ਉਸਦਾ ਆਡਿਟ ਕੀਤਾ ਜਾਂਦਾ ਹੈ।

ਪਰਦੇਦਾਰੀ ਨੂੰ ਪਹਿਲ ਦੇਣ ਵਾਲੀ ਪਹੁੰਚ

ਅਸੀਂ ਹਰ ਪੱਖੋਂ ਪਰਦੇਦਾਰੀ ਦਾ ਸਤਿਕਾਰ ਕਰਦੇ ਹਾਂ—ਸਿਰਫ਼ ਉਸ ਸਮੱਗਰੀ ਨਾਲ ਕੰਮ ਕਰਦੇ ਹਾਂ ਜੋ ਜਨਤਕ ਕਰਨ ਲਈ ਹੈ ਅਤੇ ਬਾਕੀ ਹਰ ਚੀਜ਼ ਨੂੰ ਉਸੇ ਸਾਵਧਾਨੀ ਨਾਲ ਸੰਭਾਲਦੇ ਹਾਂ, ਜਿਹੀ ਅਸੀਂ ਆਪਣੇ ਲਈ ਚਾਹਾਂਗੇ।

ਸਾਡੀ ਟੀਮ ਨੂੰ ਮਿਲੋ

ਡਾਟਾ ਅਤੇ ਸੱਭਿਆਚਾਰ ਦੇ ਮਿਲਾਪ 'ਤੇ ਕੰਮ ਕਰਨ ਵਾਲੇ ਬਿਲਡਰਾਂ, ਐਨਾਲਿਸਟਾਂ ਅਤੇ ਪ੍ਰੋਡਕਟ ਥਿੰਕਰਾਂ ਦੀ ਟੀਮ।

ਸਾਡੇ ਗਾਹਕਾਂ ਦੇ ਵਿਚਾਰ

Exolyt has been EXTREMELY helpful in showing all of the creator collaborations we have worked on. We've hunted for software like this for some time, and no other platform has done what Exolyt could. Now, we can easily track and view all creator content and build new collaborations to reach new audiences.

IntiMD logo
Corey Kleinsasser
Marketing and Social Media Director

TikTok ਨੂੰ ਪਹਿਲਾਂ ਨਾਲੋਂ ਕਿਤੇ ਵੱਧ ਡੂੰਘਾਈ ਨਾਲ ਸਮਝੋ

Exolyt UGC ਵੀਡੀਓਜ਼ ਬਾਰੇ ਇਨਸਾਈਟਸ ਪ੍ਰਦਾਨ ਕਰਕੇ ਤੁਹਾਡੀ ਮਦਦ ਕਰਦਾ ਹੈ। ਪਲੇਟਫਾਰਮ ਦੀਆਂ ਸਮਰੱਥਾਵਾਂ ਜਾਣਨ ਲਈ ਡੈਮੋ ਸ਼ਡਿਊਲ ਕਰੋ, ਜਾਂ ਇਸਨੂੰ ਖੁਦ ਵਰਤ ਕੇ ਪੂਰਾ ਅਨੁਭਵ ਲੈਣ ਲਈ ਮੁਫ਼ਤ ਟ੍ਰਾਇਲ ਨਾਲ ਸ਼ੁਰੂਆਤ ਕਰੋ।